Ishqan De Lekhe 2(Full Video) Sajjan Adeeb | Payal Rajput | Blue Stone Media | New Punjabi Song 2020 - Sajjan Adeeb Lyrics in Punjabi
Ishqan De Lekhe 2(Full Video) Sajjan Adeeb | Payal Rajput | Blue Stone Media | New Punjabi Song 2020 - Sajjan Adeeb Lyrics in Punjabi LANGUAGE
Singer | Sajjan Adeeb |
Singer | Sajjan Adeeb |
Music | Desi Routz |
Song Writer | Manwinder Maan |
ਬਾਈ ਆਹੀ ਜਗ੍ਹਾ ਤੇਰੇ ਸੁਪਨੇ ਚ ਆਉਂਦੀ ਸੀ?
ਦੱਸ ਹੁਣ ਕੀ ਕਰੀਏ ਟੁੱਟੀਆਂ ਇਸ਼ਕਾਂ ਦੀਆਂ ਤੰਦਾਂ ਨੂੰ,
ਮਿੱਟੀਆਂ ਨੇ ਅੱਜ ਫਿਰ ਚੇਤੇ ਕੀਤਾ ਏ ਚੰਦਾ ਨੂੰ,
ਹੁਣ ਤੱਕ ਵੀ ਸਮਜ ਪਏ ਨਾ ਕਿਹੜੇ ਸੀ ਬੈਣ ਕੁੜੇ,
ਲੱਗਦੇ ਸੀ ਵਾਂਗ ਮਸੀਤਾਂ, ਮੈਨੂੰ ਤੇਰੇ ਨੈਣ ਕੁੜੇ,
ਦੱਸ ਕਿੱਦਾ ਲਿਖ ਕੇ ਦੱਸ ਦਾ ਤੇਰੇ ਮੁਸਕਾਏ ਨੂੰ,
ਪੀ ਗਈ ਕੋਈ ਲਹਿਰ ਸਮੁੰਦਰੀ, ਟਿੱਬਿਆਂ ਦੇ ਜਾਏ ਨੂੰ
ਓਹਦੇ ਪਰਸਾਵੇ ਜਿਆ ਵੀ ਸਾਨੂੰ ਕੋਈ ਨਹੀਂ ਦਿਖਦਾ ,
ਨੱਕ ਸੀ ਤਿੱਖਾ ਜੀਦਣ , ਅੱਖਰ ਕੋਈ ਇੰਗਲਿਸ਼ ਦਾ,
ਕੋਅ ਤੋਂ ਸੀ ਕੇਸਲ ਮੇਰੇ ਗਲੀਆਂ ਲਾਹੌਰ ਦੀਆਂ ,
ਅੱਜ ਤੱਕ ਨਈ ਮਿਟੀਆਂ ਹਿੱਕ ਤੋਂ, ਪੈੜ੍ਹਾਂ ਤੇਰੀ ਤੋਰ ਦੀਆਂ ,
ਸਾਡਾ ਤਾਂ ਹਾਲ ਸੋਹਣਿਆ , ਭੱਠੀ ਵਿਚ ਖਿੱਲ ਵਰਗਾ,
ਜਾਂ ਫਿਰ ਕੋਈ ਸ਼ਾਮ ਢਲ੍ਹੀ ਤੋਂ ਆਸ਼ਕ ਦੇ ਦਿਲ ਵਰਗਾ,
ਜਾਂ ਫਿਰ ਕੋਈ ਸ਼ਾਮ ਢਲ੍ਹੀ ਤੋਂ ਆਸ਼ਕ ਦੇ ਦਿਲ ਵਰਗਾ,
ਐਵੇਂ ਨੀ ਝਾੜ ਕੇ ਪੱਲੇ, ਚਾਰੇ ਹੀ ਤੁਰ ਜੀ ਨਾ,
ਦੱਸ ਕਾਹਦਾ ਮਾਣ ਸੋਹਣਿਆ , ਬੇਹਾ ਦੀ ਬੁਰਜੀ ਦਾ ,
ਤੱਕਦਾ ਸੀ ਸੁਬਾ ਸਵੇਰੇ, ਹਾਏ ਨੈਣਾ ਰੱਤਿਆ ਨੂੰ,
ਹੁੰਦਾ ਹੈ ਇਸ਼ਕ ਤਾਂ ਚੱਬਣਾ, ਨਿੰਮਾ ਦਿਆਂ ਪੱਤਿਆਂ ਨੂੰ,
ਹੁੰਦਾ ਹੈ ਇਸ਼ਕ ਤਾਂ ਚੱਬਣਾ, ਨਿੰਮਾ ਦਿਆਂ ਪੱਤਿਆਂ ਨੂੰ,
ਛੱਪੜਾਂ ਦੇ ਕੰਡੇ ਖੜੀਆਂ, ਕਾਹੀ ਦੀਆਂ ਦੁੰਬੀਆਂ ਨੇ
ਸਾਨੂੰ ਤਾਂ ਰੱਬ ਤੋਂ ਵੱਧ ਕੇ, ਸੱਜਣਾ ਦੀਆਂ ਮੁੰਦੀਆਂ ਨੇ ,
ਲੜਕੀ ਉਹ ਝੁਮਕਿਆਂ ਵਾਲੀ, ਅੱਜ ਵੀ ਸਾਨੂੰ ਪਿਆਰੀ ਆ,
ਭਾਵੇਂ ਉਹ ਭੁੱਲ ਗਈ ਕਰਕੇ , ਵਾਹਦੇ ਸਰਕਾਰੀ ਆ ,
ਹੁੰਦਾ ਹੈ ਇਸ਼ਕ ਸੋਹਣਿਆ, ਰੱਬ ਦਾ ਹੀ ਹਾਣੀ ਵੇ,
ਬੱਸ ਚੇਹਰੇ ਬਦਲੀ ਜਾਣੇ, ਗੱਲ ਤੁਰਦੀ ਜਾਣੀ ਵੇ,
ਗੱਲ ਤੁਰਦੀ ਜਾਣੀ ਵੇ, ਗੱਲ ਤੁਰਦੀ ਜਾਣੀ ਵੇ.......
ਜਨਮਾਂ ਦੇ ਪੈਂਡੇ ਤੇ ਥਕਾਵਟਾਂ ਨੂੰ ਭੁੱਲ ਗਏ,
ਗਲ ਕਾਹਦਾ ਲਾਇਆ,ਅਸੀਂ ਪਾਣੀ ਵਾਂਗੂ ਡੁੱਲ ਗਏ,
ਹਵਾ ਵਿੱਚ ਰਹਿੰਦਾ ਸਦਾ ਉੱਡਦਾ ਪਿਆਰ ਐ,
ਮਿਲਣਾ ਮਲਾਉਣਾ ਸਭ ਪਿੰਡਿਆਂ ਤੋਂ ਪਾਰ ਐ,
ਮਿਲਣਾ ਮਲਾਉਣਾ ਸਭ ਪਿੰਡਿਆਂ ਤੋਂ ਪਾਰ ਐ,
Comments
Post a Comment